Posts

Showing posts from July, 2017

ਦਿਲ

Image
ਹੈ ਕੀ ਇਹ ਦਿਲ? ਕਿੰਨੀਆਂ ਹੀ ਪਰਿਭਾਸ਼ਾਵਾਂ ਨੇ ਇਸ ਦਿਲ ਦੀਆਂ,ਕੋਈ ਇਹਨੂੰ ਮਸ਼ੀਨ ਕਹਿੰਦਾ ਏ ਸਰੀਰ ਨੂੰ ਚਲਾਉਣ ਵਾਲੀ,ਕਿਸੇ ਲਈ ਬਸ ਟੁਕੜਾ ਹੈ ਇਹ ਕੂਲੇ ਮਾਸ ਦਾ। ਇਹਦਾ ਕੰਮ ਸੀ ਸਰੀਰ ਦੇ ਹਰੇਕ ਹਿੱਸੇ ਨੂੰ ਖੂਨ ਪੁਚਾਉਣਾ,ਪਰ ਇਹ ਤਾਂ ਹੋਰ ਈ ਕੰਮ ਕਰਨ ਲੱਗ ਪਿਆ। ਇਹ ਤਾਂ ਅਹਿਸਾਸਾਂ ਤੇ ਜਜ਼ਬਾਤਾਂ ਨੂੰ ਮਹਿਸੂਸ ਕਰਨ ਲੱਗ ਪਿਆ,ਪਰਾਇਆਂ ਨੂੰ ਆਪਣਾ ਬਨਾਉਣ ਲੱਗ ਪਿਆ,ਉਹਨਾਂ ਨਾਲ ਜੁੜ ਗਿਆ। ਫਿਰ ਜਦੋਂ ਉਹਨਾਂ ਆਪਣਿਆਂ ਨੇ ਰੰਗ ਵਟਾਏ ਤਾਂ ਦੁਖੀ ਹੋਣ ਲੱਗ ਪਿਆ। ਆਖਿਰ ਕੀਨ੍ਹੇ ਇਹਨੂੰ ਇਹ ਸਾਰੇ ਹੱਕ ਦਿੱਤੇ? ਕਰਨੀ ਤਾਂ ਇਹਨੇ ਸੀ ਗੁਲਾਮੀ ਇਨਸਾਨ ਦੀ,ਇਹ ਇਨਸਾਨ ਨੂੰ ਹੀ ਗੁਲਾਮ ਬਣਾ ਕੇ ਬਹਿ ਗਿਆ। ਤਾਕਤ ਦੇਣੀ ਸੀ ਇਹਨੇ,ਕਮਜ਼ੋਰੀ ਬਣ ਗਿਆ। ਇਹਦੇ ਪਿੱਛੇ ਲੱਗ ਕੇ ਬੰਦਾ ਕੀ ਕੁਝ ਕਰ ਬਹਿੰਦਾ ਏ,ਰੁਲ ਜਾਂਦਾ ਏ ਕਈ ਵਾਰ ਇਹਦੀ ਵਜ੍ਹਾ ਕਰਕੇ। ਇਹ ਆਪਣੀ ਮਰਜ਼ੀ ਕਰਦਾ ਏ ਤੇ ਹਰ ਕੋਈ ਆਸਾਨੀ ਨਾਲ ਪਿੱਛੇ ਵੀ ਲੱਗ ਜਾਂਦਾ ਏ ਇਹਦੇ। ਪਰ ਕੀ ਇਹ ਸਾਰੇ ਕੰਮ ਹੈਗੇ ਈ ਇਹਦੇ ਕਰਨ ਵਾਲੇ ਸੀ ਜਾਂ ਇਹਨੇ ਖੋਹ ਲਏ ਨੇ ਦਿਮਾਗ ਤੋਂ। ਖੈਰ! ਜੋ ਵੀ ਆ,ਬੰਦੇ ਨੂੰ ਵੱਸ 'ਚ ਕਰ ਲਿਆ ਏ ਇਹਨੇ। ਸੱਚੀਂ ਕਮਾਲ ਦੀ ਸ਼ੈਅ ਬਣਾ 'ਤੀ ਰੱਬ ਨੇ ਦਿਲ।                                                   ...