Posts

Showing posts from August, 2017

ਇਸ਼ਕ ਮੁਸ਼ਕ

Image
ਪੈ ਗਿਆ ਫੋਲਣਾ ਕੌੜ ਹਕੀਕਤਾਂ ਨੂੰ, ਸੁਣੀਂ ਕੰਨਾਂ ਨੂੰ ਜ਼ਰਾ ਕੁ ਖੋਲ੍ਹ ਮੀਆਂ, ਜਿਹੜੇ ਕਾਜ ਨੂੰ ਮੌਲਾ ਨੇ ਘੱਲਿਆ ਸੂ, ਸਭ ਭੁੱਲ ਗਏ,ਕਰਦੇ ਨੇ ਚੋਲ੍ਹ ਮੀਆਂ, ਇਸ਼ਕ ਹਕੀਕੀਆਂ,ਗੱਲ ਬੜੀ ਦੂਰ ਹੈਸੀ, ਇਸ਼ਕ ਮਿਜਾਜ਼ੀਆਂ ਵੀ ਹੋਈ...

ਚਾਬੀ

Image
ਜਿੰਨਾ ਵੱਡਾ ਪਲਾਟ ਹੁੰਦਾ ਹੈ,ੳੁੱਨਾ ਵੱਡਾ ਮਕਾਨ ਨਹੀਂ ਹੁੰਦਾ ਜਿੰਨਾ ਵੱਡਾ ਮਕਾਨ ਹੁੰਦਾ ਹੈ, ੳੁੱਨਾ ਵੱਡਾ ਬੂਹਾ ਨਹੀਂ ਹੁੰਦਾ ਜਿੰਨਾ ਵੱਡਾ ਬੂਹਾ ਹੁੰਦਾ ਹੈ, ੳੁੱਨਾ ਵੱਡਾ ਜ਼ਿੰਦਰਾ ਨਹੀਂ ਹੁੰਦਾ ਜਿੰਨਾ ਵੱਡਾ ਜ਼ਿੰਦਰਾ ਹੁੰਦਾ ਹੈ,ਓਨੀ ਵੱਡੀ ਚਾਬੀ ਨਹੀਂ ਹੁੰਦੀ ਪਰੰਤੂ ਚਾਬੀ ਦਾ ਪੂਰੇ ਮਕਾਨ ੳੁੱਤੇ ਅਧਿਕਾਰ ਹੁੰਦਾ ਹੈ ੲਿਸ ਤਰਾਂ ਮਨੁੱਖ ਦੇ ਜੀਵਨ ਵਿੱਚ ਬੰਦਿਸ਼ ਅਤੇ ਮੁੱਕਤੀ ਦਾ ਅਧਾਰ ਮਨ ਦੀ ਚਾਬੀ ਤੇ ਹੀ ਨਿਰਭਰ ਹੁੰਦਾ ਹੈ ਪੈਸੇ ਦੀ ਘਾਟ ਨਾਲ ਲੋਕ 1%ਦੁਖ਼ੀ ਹਨ ਪਰੰਤੂ ਸਮਝ ਦੀ ਘਾਟ ਨਾਲ ਲੋਕ 99% ਦੁਖ਼ੀ ਹਨ ਸਦਾ ਖੁਸ਼ ਰਹੋ ਮਸਤ ਰਹੋ।                                                ਅਗਿਆਤ

ਹਰਮਨ

Image
ਗੱਲ ਕਰਨ ਲੱਗਾ ਹਾਂ ਉਸ ਸ਼ਖਸ ਦੀ ਜੀਹਨੇ ਹੱਸਣ ਖੇਡਣ ਦੀ ਉਮਰੇ ਵੱਡੀਆਂ ਮੱਲਾਂ ਮਾਰ ਲਈਆਂ ਤੇ ਆਪਣੀ ਸਿਰਜਨਾਤਮਕ ਸੋਚ ਨਾਲ ਸਿਰਜੀਆਂ ਡੂੰਘੇ ਵਲਵਲਿਆਂ ਵਾਲੀਆਂ ਰਚਨਾਵਾਂ ਨਾਲ ਹਰ ਪੰਜਾਬੀ ਰੂਹ ਨੂੰ ਕੀਲ ਲਿਆ। ਉਹਦੀਆਂ ਰਚਨਾਵਾਂ ਵਿੱਚ ਐਸਾ ਇਲਮ ਏ ਜਿਸ ਨਾਲ ਉਹ ਬੁੱਢੇ ਕੀ ਤੇ ਜਵਾਨ ਕੀ, ਹਰ ਦਿਲ ਨੂੰ ਛੂਹ ਜਾਂਦਾ ਏ। 'ਹਰਮਨਜੀਤ ਸਿੰਘ ਚਾਹਲ(ਚਹਿਲ)' ਖਿਆਲਾ ਕਲਾਂ(ਜਿਲ੍ਹਾ ਮਾਨਸਾ) ਦਾ ਜੰਮਪਲ 26 ਸਾਲਾ ਗੱਭਰੂ ਹੋਣ ਦੇ ਨਾਲ-ਨਾਲ ਇੱਕ ਲੇਖਕ,ਕਵੀ,ਗੀਤਕਾਰ ਤੇ ਚਿਤਰਕਾਰ ਵੀ ਏ, ਜੋ 12ਵੀਂ ਤੋਂ ਬਾਅਦ ਈ.ਟੀ.ਟੀ ਕਰਕੇ ਅੱਜਕੱਲ੍ਹ ਅਧਿਆਪਕ ਦੇ ਤੌਰ ਤੇ ਵਿੱਦਿਆ ਪਸਾਰ ਰਿਹਾ ਏ।ਹਰਮਨ 2015 'ਚ ਆਪਣੀ ਕਿਤਾਬ "ਰਾਣੀ ਤੱਤ" ਲੈ ਕੇ ਪਾਠਕਾਂ ਦੇ ਰੂਬਰੂ ਹੋਇਆ ਸੀ,ਇਸ ਕਿਤਾਬ ਨੇ ਉਹਨੂੰ ਉਮੀਦ ਤੋਂ ਕਿਤੇ ਵੱਧ ਪ੍ਰਸ਼ੰਸਾ ਤੇ ਸਫਲਤਾ ਦਿਵਾਈ। ਪੰਜਾਬੀ ਜੀਵਨ ਤੇ ਕੁਦਰਤ ਦੇ ਸੋਹਲੇ ਗਾਉਂਦੀ ਇਸ ਕਿਤਾਬ ਨੇ ਹਰਮਨ ਨੂੰ ਹਰਮਨ ਪਿਆਰਾ ਬਣਾ ਦਿੱਤਾ। ਹਰਮਨ ਦੇ ਲਿਖੇ ਕਈ ਗੀਤ ਵੀ ਉਸ ਦੀ ਸੋਭਾ ਵਧਾਉਂਦੇ ਦੱਸਦੇ ਨੇ,ਜਿਨ੍ਹਾਂ ਵਿੱਚੋਂ  'ਕੁੜੀਆਂ ਕੇਸ ਵਾਹੁੰਦੀਆਂ ਨੇ' 'ਰਾਜਿਆ' 'ਸਖੀਏ ਸਰਬੱਤ ਨੀ ਬੀਬੀ'  ਆਦਿ ਮੁੱਖ ਨੇ। 'ਅਮਰਿੰਦਰ ਗਿੱਲ' ਦੀ ਫਿਲਮ 'ਲਹੌਰੀਏ' ਵਿਚਲੇ ਗੀਤਾਂ 'ਮਿੱਟੀ ਦਾ ਪੁਤਲਾ' 'ਪਾਣੀ ਰਾਵੀ ਦਾ' 'ਗੁੱਤ 'ਚ ਲਹੌ...