ਇਸ਼ਕ ਮੁਸ਼ਕ

ਪੈ ਗਿਆ ਫੋਲਣਾ ਕੌੜ ਹਕੀਕਤਾਂ ਨੂੰ,
ਸੁਣੀਂ ਕੰਨਾਂ ਨੂੰ ਜ਼ਰਾ ਕੁ ਖੋਲ੍ਹ ਮੀਆਂ,
ਜਿਹੜੇ ਕਾਜ ਨੂੰ ਮੌਲਾ ਨੇ ਘੱਲਿਆ ਸੂ,
ਸਭ ਭੁੱਲ ਗਏ,ਕਰਦੇ ਨੇ ਚੋਲ੍ਹ ਮੀਆਂ,
ਇਸ਼ਕ ਹਕੀਕੀਆਂ,ਗੱਲ ਬੜੀ ਦੂਰ ਹੈਸੀ,
ਇਸ਼ਕ ਮਿਜਾਜ਼ੀਆਂ ਵੀ ਹੋਈਆਂ ਈ ਕਲੋਲ ਮੀਆਂ,
ਪਿਆਰ ਜਿਸਮਾਂ ਦੇ ਕੀਤੇ ਮੁਥਾਜ ਲੋਕਾਂ,
ਰੂਹਾਂ ਦਿੱਤੀਆਂ ਪੈਰੀਂ ਮਧੋਲ ਮੋਆਂ,
ਰੱਬੋਂ ਧੱਕੜੇ,ਜੱਗੋਂ ਵੀ ਧੱਕੇ ਜਾਂਦੇ,
ਗੱਲ ਸੱਚੜੀ,ਝੂਠੇ ਨਹੀਂ ਬੋਲ ਮੀਆਂ,
ਸੌ ਹੱਥ ਰੱਸਾ,ਗੰਢ ਸਿਰੇ ਉੱਤੇ,
ਗੱਲ ਚਾਹਲ ਤੋਂ ਹੁੰਦੀ ਨਾ ਗੋਲ ਮੀਆਂ,
ਸੋਨੂੰ ਇਸ਼ਕ ਜਹਾਨ ਤੋਂ ਲੱਦ ਗਿਆ ਈ,
ਮੁਸ਼ਕ ਰਹਿ ਗਿਆ ਈ ਦੁਨੀਆਂ ਕੋਲ ਮੀਆਂ।
                                    ਸੋਨੂੰ ਚਾਹਲ

Comments

Popular posts from this blog

ਹਰਮਨ

ਚਾਬੀ